Nadhoo Khan | Punjabi Movie Reviews | A Great Story,Powerful Acting And Good Direction

Nadhoo Khan Movie Reviews

Nadhoo Khan A Great Story,Powerful Acting And Good Direction 

ਵਧੀਆ ਕਹਾਣੀ , ਬੇਜ਼ੋੜ ਅਦਾਕਾਰੀ ਤੇ ਸੁਚੱਜੇ ਨਿਰਦੇਸ਼ਨ ਦਾ ਸੁਮੇਲ ਆ ਨਾਢੂ ਖਾਂ

ਪੰਜਾਬੀ ਸਿਨੇਮਾ ਇਸ ਸਮੇ ਆਪਣੇ ਵਧੀਆ ਦੌਰ ਚੋਂ ਗੁਜ਼ਰ ਰਿਹਾ | ਇੱਕ ਤੋਂ ਬਾਅਦ ਇੱਕ ਵਧੀਆ ਤੇ ਮਿਆਰੀ ਫ਼ਿਲਮਾਂ ਰੀਲੀਜ ਹੋ ਰਹੀਆਂ ਨੇ | ਅੱਜ ਰੀਲੀਜ ਹੋਈ ਆ ਜੀ ਪ੍ਰਸਿੱਧ ਅਦਾਕਾਰ ਹਰੀਸ਼ ਵਰਮਾ ਤੇ ਵਾਮੀਕਾ ਗੱਬੀ ਅਧਾਰਤ ਪੰਜਾਬੀ ਫਿਲਮ ਨਾਢੂ ਖਾਂ |

ਇੱਕ ਚੰਗੀ ਕਹਾਣੀ,ਬੇਜ਼ੋੜ ਅਦਾਕਾਰੀ ਤੇ ਸੁਚੱਜੇ ਨਿਰਦੇਸ਼ਨ ਦਾ ਸੁਮੇਲ ਫਿਲਮ ਦਰਸ਼ਕਾਂ ਨੂੰ ਦੇਖਣ ਲਈ ਮਿਲ ਜਾਵੇ ਤਾਂ ਕਿਆ ਕਹਿਣੇ | ਨਾਢੂ ਖਾਂ ਪੁਰਾਣੇ ਵੇਲੇ ਨੂੰ ਦਰਸਾਉਂਦੀ ਹਾਸੇ ਮਨੋਰੰਜਨ ਭਰਪੂਰ ਫਿਲਮ ਦਰਸ਼ਕਾਂ ਨੂੰ ਆਪਣੇ ਨਾਲ ਜੋੜਦੀ ਨਜ਼ਰ ਆਉਂਦੀ ਆ | ਫਿਲਮ ਦਾ ਗੀਤ ਸੰਗੀਤ ਜੋ ਕਿ ਪਹਿਲਾਂ ਹੀ ਹਿੱਟ ਹੋ ਚੁੱਕਿਆ,ਫਿਲਮ ਚ ਚੰਗਾ ਰੰਗ ਬੰਨਦਾ ਹੈ |
ਕਹਾਣੀ ਦਾ ਆਰੰਭ ਹਲਕੇ ਫੁੱਲਕੇ ਢੰਗ ਨਾਲ ਹਾਸੇ ਦੀਆਂ ਫੁਹਾਰਾਂ ਛੱਡਦਾ ਸ਼ੁਰੂ ਹੁੰਦਾ ਹੈ | ਫਿਰ ਫਿਲਮ ਦੇ ਮੇਨ ਕਿਰਦਾਰ ਦੇ ਦਾਦੇ ਦੀ ਇੱਕ ਚਿਰੋਕਣੀ ਖ਼ਾਹਿਸ਼ ਕਰਕੇ ਗੰਭੀਰ ਵੀ ਹੋ ਜਾਂਦੀ ਹੈ | ਫਿਲਮ ਦਾ ਨਾਇਕ ਚੰਨਣ ( ਹਰੀਸ਼ ਵਰਮਾ ) ਆਪਣੇ ਦਾਦੇ (ਹੌਬੀ ਧਾਲੀਵਾਲ ) ਦਾ ਬਹੁਤ ਲਾਡਲਾ ਪੋਤਾ ਆਪਣਾ ਬਹੁਤਾ ਸਮਾਂ ਅਰਾਮ ਨਾਲ ਖਾ ਪੀ ਕੇ ਤੇ ਸੋਂ ਕੇ ਗੁਜ਼ਾਰਦਾ ਹੈ , ਜਿਹੜਾ ਕਿ ਉਸਦਾ ਭਰਾ ਬਣੇ ਗੁਰਚੇਤ ਚਿੱਤਰਕਾਰ ਤੇ ਉਸਦੇ ਬਾਪ ਬੀ. ਐਨ.ਸ਼ਰਮਾਂ ਨੂੰ ਚੰਗਾ ਨਹੀਂ ਲੱਗਦਾ | ਚੰਨਣ ਆਪਣੇ ਦੋਸਤ ਨੱਥੇ (ਬਨਿੰਦਰ ਬੰਨੀ ) ਨਾਲ ਆਪਣਾ ਜਿਆਦਾ ਸਮਾਂ ਗੁਜ਼ਾਰਦਾ | ਚੰਨਣ ਨੂੰ ਭਲਵਾਨ ਬਣਨ ਦਾ ਤਾਂ ਬਹੁਤ ਸ਼ੋਂਕ ਆ ਪਰ ਉਹ ਸਰੀਰਕ ਮੇਹਨਤ ਕਰਨ ਤੋਂ ਬਹੁਤ ਟਾਲਾ ਵੱਟਦਾ | ਕਹਾਣੀ ਅੱਗੇ ਵੱਧਦੀ ਆ ਜਦੋਂ ਚੰਨਣ ਆਪਣੇ ਮਿੱਤਰ ਨੱਥੇ ਨਾਲ ਇੱਕ ਵਿਆਹ ਤੇ ਜਾਂਦਾ, ਓਥੇ ਉਸਦਾ ਮੇਲ ਫਿਲਮ ਦੀ ਹੀਰੋਇਨ ਵਾਮਿਕਾ ਗੱਬੀ ਨਾਲ ਹੁੰਦਾ | ਦੋਹਾਂ ਚ ਪਿਆਰ ਹੋ ਜਾਂਦਾ ਤੇ ਚੰਨਣ ਭਲਵਾਨੀ ਛੱਡ ਕੇ ਵਿਆਹ ਕਰਾਉਣਾ ਚਾਹੁੰਦਾ | ਕਹਾਣੀ ਕਰਵੱਟ ਓਦੋਂ ਲੈਂਦੀ ਆ ਜਦੋਂ ਚੰਨਣ ਨੂੰ ਆਪਣੇ ਦਾਦੇ ਦੀ ਪੁਰਾਣੀ ਜਿੰਦਗੀ ਬਾਰੇ ਪਤਾ ਚੱਲਦਾ ਕਿ ਉਸਦਾ ਦਾਦਾ ਆਪਣੇ ਸਮੇ ਚ ਬਹੁਤ ਵੱਡਾ ਚੋਟੀ ਦਾ ਭਲਵਾਨ ਹੁੰਦਾ,ਜਿਸਦੀ ਆਪਣੇ ਪੂਰੇ ਪਿੰਡ ਤੇ ਇੱਕ ਉਸਤੋਂ ਵੀ ਪਹਿਲਾਂ ਦੇ ਭਲਵਾਨ ਨਾਢੂ ਖਾਂ ਸਣੇ ਇੱਕ ਖ਼ਾਹਿਸ਼ ਹੁੰਦੀ ਆ ਪਿੰਡ ਦੀ ਛਿੰਝ ਜਿੱਤਣਾ | ਜਿਹੜੀ ਅਜੇ ਤੱਕ ਵੀ ਅਧੂਰੀ ਆ | ਚੰਨਣ ਫਿਰ ਕੀ ਫੈਸਲਾ ਕਰਦਾ,ਕਹਾਣੀ ਕਾਫੀ ਵਲ਼ ਵਿਲੇਵੇ ਖਾਂਦੀ ਆਪਣੇ ਅੰਤ ਤੱਕ ਪੁੱਜਦੀ ਆ | ਜੋ ਕਿ ਫਿਲਮ ਦੇਖਣ ਚ ਹੀ ਸੁਆਦ ਆਊਗਾ

ਕਿਰਦਾਰਾਂ ਦੀ ਗੱਲ ਕਰੀਏ ਹਰੀਸ਼ ਵਰਮਾ ਆਪਣੇ ਕਿਰਦਾਰ ਚ ਖੂਬ ਜਚਿਆ,ਵਾਮਿਕਾ ਗੱਬੀ ਦੀ ਅਦਾਕਾਰੀ ਵੀ ਦੇਖਣਯੋਗ ਆ | ਠੱਥਾ ਬਣਿਆ ਨੱਥਾ (ਬਨਿੰਦਰ ਬੰਨੀ ) ਆਪਣੇ ਕਿਰਦਾਰ ਨਾਲ ਦਰਸ਼ਕਾਂ ਦੀ ਬਹੁਤ ਵਾਹ ਵਹਾਈ ਲੁੱਟਦਾ ਪੂਰੇ ਨੰਬਰ ਲੈਣ ਚ ਸਫਲ ਰਿਹਾ | ਬਾਕੀ ਦੇ ਕਿਰਦਾਰ ਜਿਵੇ ਕਿ ਹੌਬੀ ਧਾਲੀਵਾਲ, ਗੁਰਚੇਤ ਚਿੱਤਰਕਾਰ,ਮਲਕੀਤ ਰੌਣੀ,ਗੁਰਪ੍ਰੀਤ ਭੰਗੂ,ਚਾਚਾ ਬਿਸ਼ਨਾ,ਤਰਸੇਮ ਪਾਲ,ਬੀ. ਐਨ.ਸ਼ਰਮਾਂ ਤੇ ਹੋਰ ਬਾਕੀ ਸਾਰੇ ਕਿਰਦਾਰ ਵੀ ਆਪੋ ਆਪਣੇ ਰੋਲ ਚ ਵਧੀਆ ਲੱਗਦੇ ਨੇ |
ਕੁੱਲ ਮਿਲਾ ਕੇ ਸੁਖਵਿੰਦਰ ਬੱਬਲ ਦੀ ਲਿਖੀ ਫਿਲਮ ਦੀ ਵਧੀਆ ਕਹਾਣੀ ,ਵਧੀਆ ਗੀਤ ਸੰਗੀਤ ਤੇ ਇਮਰਾਨ ਸ਼ੇਖ ਦਾ ਕਮਾਲ ਦਾ ਨਿਰਦੇਸ਼ਨ ਚ ਨਾਢੂ ਖਾਂ ਦਰਸ਼ਕਾਂ ਦੇ ਮਾਪਦੰਡਾਂ ਤੇ ਪੂਰੀ ਖਰੀ ਉੱਤਰਦੀ ਨਜ਼ਰ ਆਉਂਦੀ ਆ | ਜੋ ਕਿ ਪੰਜਾਬੀ ਸਿਨੇਮੇ ਲਈ ਸ਼ੁੱਭ ਸ਼ਗਨ ਆ |

ਅਦਾਰਾ ਟੋਨ ਪੰਜਾਬੀ ਵੱਲੋਂ ਫਿਲਮ ਦੇ ਨਿਰਮਾਤਾਵਾਂ ਨੂੰ ਮੁਬਾਰਕਬਾਦ