Movie Review | BLACKIA | Best Action Movie Of Punjabi Cinema | New Punjabi Movies

Blackia movie reviews

ਜਦੋਂ ਇੱਕ ਵਧੀਆ ਕਹਾਣੀ ਨੂੰ ਇੱਕ ਮੰਝੇ ਹੋਏ ਨਿਰਦੇਸ਼ਕ ਦੀ ਕਮਾਂਡ ਮਿੱਲਜੇ,ਓਸ ਫਿਲਮ ਚ ਇੱਕ ਤੋਂ ਵੱਧਕੇ ਇੱਕ ਆਲਾ ਦਰਜ਼ੇ ਦੇ ਆਰਟਿਸਟ ਹੋਣ ਤੇ ਉਪਰੋਂ ਚੰਗੇ ਪਾਰਖੂ ਪ੍ਰੋਡਕਸ਼ਨ ਹਾਊਸ ਦਾ ਖੁੱਲ੍ਹਾ ਹੱਥ ਹੋਵੇ ਤਾਂ ਫਿਰ ਬਣਦੀ ਆ “ਬਲੈਕੀਆ” ਫਿਲਮ ਅਰਗੀ ਸ਼ਾਹਕਾਰ ਰਚਨਾ | ਬਹੁਤ ਅਰਸੇ ਬਾਅਦ ਇੱਕ ਚੰਗੀ ਪੰਜਾਬੀ ਫਿਲਮ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗੀ ਜਿਹੜੀ ਅੱਜਕੱਲ ਚੱਲ ਰਹੇ ਵਿਆਹ ਸ਼ਾਦੀਆਂ ਦੇ ਅਕਾਊ ਸਬਜੈਕਟ ਤੋਂ ਬਿੱਲਕੁੱਲ ਭਿੰਨ ਆ | ਗੱਲ ਕਰੀਏ ਫਿਲਮ ਦੀ ਕਹਾਣੀ ਦੀ ਤਾਂ ਫਿਲਮ ਸੰਨ 1975 ਦੇ ਸਮੇਂ ਦੀ ਆ,ਜਦੋ ਪੰਜਾਬ ਦੀ ਸਰਹੱਦ ਨਾਲ ਲੱਗਦੇ ਗਵਾਂਢੀ ਮੁਲਕਾਂ ਨਾਲ ਖੁੱਲੀ ਸੀ | ਜਿਸ ਕਰਕੇ ਬਾਰਡਰ ਦੇ ਏਰੀਏ ਚ ਅਫੀਮ,ਸੋਨਾ ਚਾਂਦੀ ਤੇ ਹੋਰ ਬਹੁਤ ਸਾਰੇ ਗੈਰ ਕਨੂੰਨੀ ਧੰਦਿਆਂ ਦੀ ਭਰਮਾਰ ਸੀ | ਜਿਸ ਵਿਚ ਫਿਲਮ ਦੇ ਨਾਇਕ ਗਾਮੇ ( ਦੇਵ ਖਰੌੜ ) ਦੇ ਬਾਪ ਜਾਗਰ (ਸੰਜੂ ਸੋਲੰਕੀ ) ਦੀ ਤੂਤੀ ਬੋਲਦੀ ਸੀ | ਜਾਗਰ ਆਪਣੇ ਪੁੱਤ ਨੂੰ ਵੀ ਆਪਣੇ ਰਾਹ ਤੇ ਤੋਰਨਾ ਚਾਹੁੰਦਾ ਹੈ ਪਰ ਗਾਮੇ ਦੀ ਮਾਂ ਉਸਨੂੰ ਇੱਕ ਚੰਗਾ ਇਨਸਾਨ ਬਣਾਉਣਾ ਚਾਹੁੰਦੀ ਆ | ਅੱਗੇ ਕੀ ਕੀ ਹੁੰਦਾ ਇਹ ਫਿਲਮ ਦੇਖ ਕੇ ਹੀ ਜਿਆਦਾ ਸੁਆਦ ਆਊਗਾ |

ਹੁਣ ਗੱਲ ਕਰਦੇ ਆ ਕਿਰਦਾਰਾਂ ਦੀ ਜਿਥੇ ਗਾਮੇ ਦੀ ਭੂਮਿਕਾ ਚ ਦੇਵ ਖਰੌੜ ਨੇ ਚਾਰ ਚੰਨ ਲਾ ਦਿੱਤੇ, ਓਥੇ ਉਹ ਡੌਨ,ਸ਼ੋਲੇ ਵਰਗੀਆਂ ਫ਼ਿਲਮਾਂ ਚ ਨਿਭਾਈ ਅਮਿਤਾਬ ਬਚਨ ਵੱਲੋਂ ਨਿਭਾਈ ਭੂਮਿਕਾ ਦੀ ਯਾਦ ਤਾਜਾ ਕਰਵਾ ਦਿੰਦਾ ਹੈ | ਉਸਦੀ ਐਕਟਿੰਗ ਦੇਖਕੇ ਪਤਾ ਲੱਗਦਾ ਕਿ ਉਹ ਆਪਣੇ ਕੰਮ ਨੂੰ ਕਿੰਨੀ ਗੰਭੀਰਤਾ ਨਾਲ ਲੈ ਰਿਹਾ ਆ | ਸ਼ੀਤਲ ਦੇ ਰੋਲ ਚ ਇਹਾਨਾਂ ਢਿੱਲੋਂ ਬਹੁਤ ਸੋਹਣੀ ਲੱਗਦੀ ਆ, ਉਸਦਾ 75 ਦੇ ਦੌਰ ਦਾ ਪਹਿਰਾਵਾ ਬਹੁਤ ਜਚਦਾ ਹੈ | ਉਸਦਾ ਬਬਲੀ ਜਿਹਾ ਕਿਰਦਾਰ ਉਸਨੇ ਵਧੀਆ ਨਿਭਾਇਆ, ਬਾਕੀ ਕਰਨ ਨੂੰ ਬਹੁਤਾ ਹੈਨੀ ਸੀ ਓਹਦੇ ਰੋਲ ਚ | ਗੱਲ ਕਰੀਏ ਜਿਥੇ ਜਾਗਰ ਦੇ ਰੋਲ ਚ ਸੰਜੂ ਸੋਲੰਕੀ ਤੇ ਗੱਜਣ ਦੇ ਰੋਲ ਚ ਆਸ਼ੀਸ਼ ਦੁੱਗਲ ਆਪਣੀ ਦਮਦਾਰ ਅਦਾਕਾਰੀ ਨਾਲ ਆਪਣੀ ਛਾਪ ਛੱਡਣ ਚ ਪੂਰੇ ਕਾਮਯਾਬ ਹੋਏ ਨੇ, ਓਥੇ ਹੀ ਬਿੱਲੇ ਦੇ ਰੋਲ ਚ ਅਰਸ਼ ਹੁੰਦਲ ਨੇ ਵੀ ਫ਼ਿਲਮੀ ਪਰਦੇ ਤੇ ਆਪਣੀ ਜ਼ੋਰਦਾਰ ਐਂਟਰੀ ਦਰਜ ਕਰਵਾਈ ਹੈ | ਲਾਲੇ ਦੇ ਰੋਲ ਚ ਰਾਣਾ ਜੰਗ ਬਹਾਦਰ ਨੇ ਆਪਣੇ ਰੋਲ ਨਾਲ ਪੂਰਾ ਇਨਸਾਫ ਕੀਤਾ | ਗਾਮੇ ਦੀ ਮਾਂ ਦੇ ਰੋਲ ਚ ਏਕਤਾ ਬੀ ਪੀ ਸਿੰਘ ਨੇ ਬਹੁਤ ਮਿਆਰੀ ਕੰਮ ਕੀਤਾ | ਰਵਿੰਦਰ ਮੰਡ ਤੇ ਲੱਕੀ ਧਾਲੀਵਾਲ ਨੇ ਆਪੋ ਆਪਣੇ ਮਖੌਲੀ ਕਿਰਦਾਰਾਂ ਨਾਲ ਹੀਰੋ ਦੇ ਦੋਸਤ ਦੇ ਰੂਪ ਚ ਕਾਫੀ ਵਧੀਆ ਕੰਮ ਕੀਤਾ ਹੈ | ਬਾਕੀ ਕਲਾਕਾਰਾਂ ਚ ਨਗਿੰਦਰ ਗੱਖੜ, ਗੋਨੀ ਸੱਗੂ, ਕੁਮਾਰ ਜੌਹਨ, ਤਰਸੇਮ ਪਾਲ, ਰੂਬੀ ਅਟਵਾਲ, ਲਖਵਿੰਦਰ ਤੇ ਹੋਰ ਵੀ ਬਹੁਤ ਸਾਰੇ ਥਿਏਟਰ ਦੇ ਨਾਮਵਰ ਕਲਾਕਾਰਾਂ ਦਾ ਕੰਮ ਸਲਾਹੁਣਯੋਗ ਆ |

ਫਿਲਮ ਨੂੰ ਵਿਵੇਕ ਓਹਰੀ ਤੇ ਓਹਰੀ ਪ੍ਰੋਡਕਸ਼ਨ ਨੇ ਪ੍ਰੋਡਿਊਸ ਕੀਤਾ ਹੈ |

ਵਿਵੇਕ ਓਹਰੀ ਨੇ ਫਿਲਮ ਚ ਕਲਾਕਾਰਾਂ ਦੇ ਕਾਸਟਿਊਮ,ਫਿਲਮ ਸੈੱਟ ਤੇ ਐਕਸ਼ਨ ਵਗੈਰਾ ਚ ਖੂਬ ਖੁੱਲ੍ਹਾ ਖਰਚਾ ਕੀਤਾ ਹੈ, ਜੋ ਫਿਲਮ ਫਿਲਮ ਦੇਖ ਕੇ ਨਜਰ ਆਉਂਦਾ ਹੈ | ਫਿਲਮ ਦਾ ਗੀਤ ਸੰਗੀਤ ਪਹਿਲਾਂ ਹੀ ਧੂੰਮਾ ਪਾ ਰਿਹਾ ਹੈ | ਫਿਲਮ ਲਿਖੀ ਆ ਇੰਦਰਪਾਲ ਨੇ, ਜ਼ੋਰਦਾਰ ਐਕਸ਼ਨ ਕਰਵਾਇਆ ਸਾਊਥ ਦੇ ਮਸ਼ਹੂਰ ਫਾਈਟ ਮਾਸਟਰ ਕੇ ਗਣੇਸ਼ ਨੇ ਤੇ ਫਿਲਮ ਦਾ ਤਾਣਾ ਬਾਣਾ ਬੁਣਿਆ ਇੰਦਰਜੀਤ ਗਿੱਲ ਨੇ |
ਹੁਣ ਗੱਲ ਕਰਦੇ ਆ ਫਿਲਮ ਦੇ ਨਿਰਦੇਸ਼ਕ ਸੁਖਮਿੰਦਰ ਧੰਜਲ ਦੀ, ਜਿੰਨਾ ਨੇ ਪਹਿਲਾ ਵੀ ਪੰਜਾਬੀ ਸਿਨੇਮੇ ਨੂੰ ਨੈਸ਼ਨਲ ਐਵਾਰਡੀ ਫ਼ਿਲਮਾਂ ਦਿੱਤੀਆਂ ਨੇ | ਸੁਖਮਿੰਦਰ ਧੰਜਲ ਦੀ ਕਹਾਣੀ ਤੇ ਪਕੜ ਉਪਰੋਂ ਕਲਾਕਾਰਾਂ ਤੋਂ ਕਰਵਾਇਆ ਉਤੱਮ ਦਰਜ਼ੇ ਦਾ ਕੰਮ ਆਪਣੇ ਆਪ ਇੱਕ ਦਰਸ਼ਕ ਨੂੰ ਫਿਲਮ ਨਾਲ ਬੰਨ੍ਹ ਕੇ ਰੱਖਣ ਚ ਪੂਰਾ ਸਹਾਈ ਹੋਇਆ ਹੈ | ਓਹਨਾ ਤੋਂ ਅਗਾਂਹ ਨੂੰ ਵੀ ਪੰਜਾਬੀ ਸਿਨੇਮੇ ਨੂੰ ਬਹੁਤ ਆਸਾਂ ਨੇ | ਬਾਕੀ ਫਿਲਮ ਵੇਖਣਯੋਗ ਆ, ਦਰਸ਼ਕਾਂ ਲਈ ਪੂਰੀ ਪੈਸੇ ਵਸੂਲ ਫਿਲਮ ਆ | ਫਿਲਮ ਦੇਖਿਆ ਈ ਬਣਦੀ ਆ |

ਅਦਾਰਾ ਟੋਂਨ ਪੰਜਾਬੀ ਵੱਲੋਂ ਫਿਲਮ ਨਾਲ ਜੁੜੇ ਸਾਰਿਆਂ ਨੂੰ ਬਹੁਤ ਬਹੁਤ ਸ਼ੁੱਭ ਕਾਮਨਾਵਾਂ |